ਕੁਲੁੱਸੈ 2:19 - Punjabi Standard Bible19 ਉਹ ਉਸ ਸਿਰ ਦੇ ਨਾਲ ਜੁੜਿਆ ਨਹੀਂ ਰਹਿੰਦਾ ਜਿਸ ਤੋਂ ਸਾਰੀ ਦੇਹ ਜੋੜਾਂ ਅਤੇ ਮਾਸਪੇਸ਼ੀਆਂ ਦੁਆਰਾ ਪੋਸ਼ਣ ਪ੍ਰਾਪਤ ਕਰਕੇ ਅਤੇ ਇੱਕ ਸੰਗ ਜੁੜ ਕੇ ਪਰਮੇਸ਼ਰ ਦੀ ਵੱਲੋਂ ਵਧਦੀ ਜਾਂਦੀ ਹੈ। Sien die hoofstukਪਵਿੱਤਰ ਬਾਈਬਲ O.V. Bible (BSI)19 ਅਤੇ ਉਸ ਸਿਰ ਨੂੰ ਫੜੀ ਨਹੀਂ ਰੱਖਦਾ ਜਿਸ ਤੋਂ ਸਾਰੀ ਦੇਹੀ ਜੋੜਾਂ ਅਤੇ ਪੱਠਿਆਂ ਦੇ ਰਾਹੀਂ ਪਲ ਕੇ ਅਤੇ ਆਪੋ ਵਿੱਚੀਂ ਜੁੜ ਕੇ ਪਰਮੇਸ਼ੁਰ ਦੀ ਵੱਲੋਂ ਵਧਦੀ ਜਾਂਦੀ ਹੈ ।। Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ19 ਅਤੇ ਉਸ ਸਿਰ ਨੂੰ ਫੜ੍ਹੀ ਨਹੀਂ ਰੱਖਦਾ ਜਿਸ ਤੋਂ ਸਾਰੀ ਦੇਹੀ ਜੋੜਾਂ ਅਤੇ ਪੱਠਿਆਂ ਦੇ ਰਾਹੀਂ ਪਲ ਕੇ ਅਤੇ ਆਪਸ ਵਿੱਚ ਜੁੜ ਕੇ ਪਰਮੇਸ਼ੁਰ ਦੀ ਵੱਲੋਂ ਵਧਦੀ ਜਾਂਦੀ ਹੈ। Sien die hoofstukਪਵਿੱਤਰ ਬਾਈਬਲ (Revised Common Language North American Edition)19 ਉਹ ਆਪਣੇ ਸਿਰ ਭਾਵ ਮਸੀਹ ਦੇ ਨਾਲ ਜੁੜਿਆ ਨਹੀਂ ਰਹਿੰਦਾ ਜਿਸ ਤੋਂ ਸਾਰਾ ਸਰੀਰ ਜੋੜਾਂ ਅਤੇ ਨਸਾਂ ਸਮੇਤ ਭੋਜਨ ਪ੍ਰਾਪਤ ਕਰਦਾ ਅਤੇ ਜੁੜਿਆ ਰਹਿੰਦਾ ਹੈ ਅਤੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਵੱਧਦਾ ਫੁੱਲਦਾ ਹੈ । Sien die hoofstukਪੰਜਾਬੀ ਮੌਜੂਦਾ ਤਰਜਮਾ19 ਇਹ ਵਿਅਕਤੀ ਸਿਰ ਨੂੰ ਮਜ਼ਬੂਤੀ ਨਾਲ ਨਹੀਂ ਫੜਦਾ ਜਿਸ ਤੋਂ ਸਾਰਾ ਸਰੀਰ ਪੋਸ਼ਣ ਅਤੇ ਜੋੜਾਂ ਅਤੇ ਸਾਹ ਲੈਣ ਵਾਲੇ ਅੰਗਾਂ ਦੁਆਰਾ ਜੁੜਿਆ ਹੁੰਦਾ ਹੈ ਅਤੇ ਪਰਮੇਸ਼ਵਰ ਦੁਆਰਾ ਕੀਤੇ ਵਿਕਾਸ ਦੁਆਰਾ ਵਧਦਾ ਜਾਂਦਾ ਹੈ। Sien die hoofstukਪਵਿੱਤਰ ਬਾਈਬਲ19 ਉਹ ਲੋਕ ਮਸੀਹ ਨਾਲ ਏਕਤਾ ਵਿੱਚ ਨਹੀਂ ਜਿਉਂਦੇ। ਮਸੀਹ ਸਰੀਰ ਦਾ ਮੁਖੀ ਹੈ। ਸਾਰਾ ਸਰੀਰ ਮਸੀਹ ਉੱਤੇ ਨਿਰਭਰ ਕਰਦਾ ਹੈ। ਇਸ ਲਈ ਸਰੀਰ ਦੇ ਸਾਰੇ ਅੰਗ ਇਕੱਠੇ ਜੁੜੇ ਹੋਏ ਹਨ। ਇੱਕ ਦੂਸਰੇ ਦਾ ਧਿਆਨ ਰੱਖੋ ਅਤੇ ਇੱਕ ਦੂਸਰੇ ਦੀ ਮਦਦ ਕਰੋ। ਇਹ ਸਰੀਰ ਨੂੰ ਤਾਕਤ ਪ੍ਰਾਪਤ ਕਰਨ ਵਿੱਚ ਅਤੇ ਉਸੇ ਢੰਗ ਨਾਲ ਵੱਧਣ ਵਿੱਚ ਮਦਦ ਕਰਦਾ ਹੈ, ਜਿਵੇਂ ਪਰਮੇਸ਼ੁਰ ਚਾਹੁੰਦਾ ਹੈ। Sien die hoofstuk |