ਕੁਲੁੱਸੈ 1:20 - Punjabi Standard Bible20 ਅਤੇ ਸਲੀਬ ਉੱਤੇ ਵਹਾਏ ਗਏ ਉਸ ਦੇ ਲਹੂ ਦੇ ਦੁਆਰਾ ਸ਼ਾਂਤੀ ਕਾਇਮ ਕਰਕੇ ਉਸੇ ਦੇ ਰਾਹੀਂ ਸਭ ਵਸਤਾਂ ਦਾ, ਭਾਵੇਂ ਧਰਤੀ ਦੀਆਂ ਭਾਵੇਂ ਅਕਾਸ਼ ਦੀਆਂ, ਆਪਣੇ ਨਾਲ ਮੇਲ ਕਰੇ। Sien die hoofstukਪਵਿੱਤਰ ਬਾਈਬਲ O.V. Bible (BSI)20 ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉਤਲੀਆਂ ਅਤੇ ਅਕਾਸ਼ ਉਤਲੀਆਂ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ ਉਸੇ ਦੇ ਰਾਹੀਂ ਆਪਣੇ ਨਾਲ ਮਿਲਾਵੇ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ20 ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉੱਤੇ ਅਤੇ ਅਕਾਸ਼ ਉੱਤੇ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ, ਉਸੇ ਦੇ ਰਾਹੀਂ ਆਪਣੇ ਨਾਲ ਮੇਲ ਮਿਲਾਵੇ। Sien die hoofstukਪਵਿੱਤਰ ਬਾਈਬਲ (Revised Common Language North American Edition)20 ਅਤੇ ਉਹਨਾਂ ਦੇ ਦੁਆਰਾ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਦਾ ਆਪਣੇ ਨਾਲ ਮੇਲ ਕਰਵਾਇਆ, ਆਪਣੇ ਪੁੱਤਰ ਦਾ ਸਲੀਬ ਉੱਤੇ ਖ਼ੂਨ ਵਹਾਉਣ ਦੇ ਰਾਹੀਂ ਸੁਲਾਹ ਕਰਵਾਈ ਭਾਵੇਂ ਉਹ ਧਰਤੀ ਉੱਤੇ ਜਾਂ ਅਕਾਸ਼ ਵਿੱਚ ਹੋਣ । Sien die hoofstukਪੰਜਾਬੀ ਮੌਜੂਦਾ ਤਰਜਮਾ20 ਅਤੇ ਉਸ ਦੇ ਦੁਆਰਾ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ ਮੇਲ ਕਰਨ ਲਈ, ਚਾਹੇ ਧਰਤੀ ਉੱਤੇ ਚੀਜ਼ਾਂ ਹੋਣ ਜਾਂ ਸਵਰਗ ਵਿੱਚ, ਉਸ ਦਾ ਲਹੂ ਸਲੀਬ ਉੱਤੇ ਵਹਾਇਆ ਗਿਆ ਤਾਂ ਕਿ ਸ਼ਾਂਤੀ ਦੀ ਸਥਾਪਨਾ ਹੋ ਸਕੇ। Sien die hoofstukਪਵਿੱਤਰ ਬਾਈਬਲ20 ਮਸੀਹ ਰਾਹੀ ਪਰਮੇਸ਼ੁਰ ਸਾਰੀਆਂ ਚੀਜ਼ਾਂ, ਧਰਤੀ ਉੱਤੇ ਦੀਆਂ ਅਤੇ ਸਵਰਗ ਵਿੱਚ ਦੀਆਂ ਚੀਜ਼ਾਂ, ਫ਼ੇਰ ਆਪਣੇ ਵੱਲ ਵਾਪਸ ਲਿਆਉਣੀਆਂ ਚਾਹੁੰਦਾ ਸੀ। ਪਰਮੇਸ਼ੁਰ ਨੇ ਸ਼ਾਂਤੀ ਬਨਾਉਣ ਦੁਆਰਾ ਮਸੀਹ ਦੇ ਲਹੂ ਰਾਹੀਂ, ਜੋ ਸਲੀਬ ਉੱਤੇ ਡੁਲ੍ਹਿਆ ਸੀ, ਸਾਰੀਆਂ ਚੀਜ਼ਾਂ ਦਾ ਮੇਲ ਮਿਲਾਪ ਕਰਾ ਦਿੱਤਾ। Sien die hoofstuk |