2 ਥੱਸਲੁ 3:6 - Punjabi Standard Bible6 ਹੇ ਭਾਈਓ, ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਗਿਆ ਦਿੰਦੇ ਹਾਂ ਕਿ ਤੁਸੀਂ ਅਜਿਹੇ ਹਰੇਕ ਭਾਈ ਤੋਂ ਦੂਰ ਰਹੋ ਜਿਹੜਾ ਆਲਸੀ ਜੀਵਨ ਜੀਉਂਦਾ ਹੈ, ਨਾ ਕਿ ਉਸ ਸਿੱਖਿਆ ਅਨੁਸਾਰ ਜੋ ਤੁਸੀਂ ਸਾਡੇ ਤੋਂ ਪਾਈ। Sien die hoofstukਪਵਿੱਤਰ ਬਾਈਬਲ O.V. Bible (BSI)6 ਹੁਣ ਹੇ ਭਰਾਵੋ, ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਨਾਮ ਉੱਤੇ ਤੁਹਾਨੂੰ ਹੁਕਮ ਦਿੰਦੇ ਹਾਂ ਭਈ ਹਰ ਇੱਕ ਭਰਾ ਤੋਂ ਜਿਹੜਾ ਉਸ ਰਵਾਇਤ ਦੇ ਅਨੁਸਾਰ ਨਹੀਂ ਜੋ ਤੁਸਾਂ ਸਾਥੋਂ ਪਾਈ ਸਗੋਂ ਕਸੂਤਾ ਚੱਲਦਾ ਹੈ ਨਿਆਰੇ ਰਹੋ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ6 ਹੇ ਭਰਾਵੋ, ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਨੂੰ ਇਹ ਹੁਕਮ ਦਿੰਦੇ ਹਾਂ ਕਿ ਤੁਸੀਂ ਉਸ ਹਰੇਕ ਭਰਾ ਤੋਂ ਦੂਰ ਰਹੋ, ਜਿਹੜਾ ਉਸ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ ਜੋ ਤੁਸੀਂ ਸਾਡੇ ਕੋਲੋਂ ਪਾਈ ਪਰ ਕੁਰਾਹੇ ਚੱਲਦਾ ਹੈ। Sien die hoofstukਪਵਿੱਤਰ ਬਾਈਬਲ (Revised Common Language North American Edition)6 ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦੇ ਹਾਂ ਕਿ ਉਹਨਾਂ ਵਿਸ਼ਵਾਸੀਆਂ ਦੇ ਨਾਲ ਕੋਈ ਵਾਸਤਾ ਨਾ ਰੱਖੋ ਜਿਹੜੇ ਵਿਹਲੇ ਰਹਿਣ ਦੇ ਆਦੀ ਹਨ ਅਤੇ ਜਿਹੜੀਆਂ ਹਿਦਾਇਤਾਂ ਅਸੀਂ ਉਹਨਾਂ ਨੂੰ ਦਿੱਤੀਆਂ ਸਨ ਉਹਨਾਂ ਦੀ ਪਾਲਣਾ ਨਹੀਂ ਕਰਦੇ । Sien die hoofstukਪੰਜਾਬੀ ਮੌਜੂਦਾ ਤਰਜਮਾ6 ਹੇ ਭਰਾਵੋ ਅਤੇ ਭੈਣੋ, ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਹਰ ਇੱਕ ਵਿਸ਼ਵਾਸੀ ਤੋਂ ਦੂਰ ਰਹੋ ਜੋ ਆਲਸੀ ਅਤੇ ਵਿਘਨ ਪਾਉਣ ਵਾਲਾ ਹੈ ਅਤੇ ਸਾਡੇ ਦੁਆਰਾ ਪ੍ਰਾਪਤ ਕੀਤੀ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ। Sien die hoofstukਪਵਿੱਤਰ ਬਾਈਬਲ6 ਭਰਾਵੋ ਅਤੇ ਭੈਣੋ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਅਧਿਕਾਰ ਰਾਹੀਂ ਤੁਹਾਨੂੰ ਇਹ ਆਦੇਸ਼ ਦਿੰਦੇ ਹਾਂ ਕਿ ਉਸ ਸ਼ਰਧਾਲੂ ਤੋਂ ਦੂਰ ਰਹੋ ਜਿਹੜਾ ਕੰਮ ਕਰਨ ਤੋਂ ਇਨਕਾਰ ਕਰਦਾ ਹੈ, ਉਹ ਲੋਕ ਜਿਹੜੇ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਉਪਦੇਸ਼ਾਂ ਤੇ ਅਮਲ ਨਹੀਂ ਕਰ ਰਹੇ, ਜਿਹੜੇ ਅਸੀਂ ਉਨ੍ਹਾਂ ਨੂੰ ਦਿੱਤੇ ਸਨ। Sien die hoofstuk |