2 ਕੁਰਿੰਥੀ 1:8 - Punjabi Standard Bible8 ਹੇ ਭਾਈਓ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਉਸ ਕਸ਼ਟ ਤੋਂ ਅਣਜਾਣ ਰਹੋ ਜੋ ਅਸਿਯਾ ਵਿੱਚ ਸਾਡੇ ਉੱਤੇ ਪਿਆ ਕਿਉਂਕਿ ਅਸੀਂ ਅਜਿਹੇ ਬੋਝ ਹੇਠ ਦੱਬ ਗਏ ਜੋ ਸਾਡੇ ਸਹਿਣ ਤੋਂ ਬਾਹਰ ਸੀ, ਇੱਥੋਂ ਤੱਕ ਕਿ ਸਾਡਾ ਜੀਉਣਾ ਵੀ ਔਖਾ ਹੋ ਗਿਆ। Sien die hoofstukਪਵਿੱਤਰ ਬਾਈਬਲ O.V. Bible (BSI)8 ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾਂ ਤੋਂ ਅਣਜਾਣ ਰਹੋ ਜਿਹੜੀ ਅਸਿਯਾ ਵਿੱਚ ਸਾਡੇ ਉੱਤੇ ਆਣ ਪਈ ਜੋ ਅਸੀਂ ਆਪਣੇ ਵਿੱਚੋਂ ਬਾਹਰ ਅਤਯੰਤ ਦੱਬੇ ਗਏ ਐਥੋਂ ਤੋੜੀ ਭਈ ਅਸੀਂ ਜੀਉਣ ਤੋਂ ਵੀ ਹੱਥਲ ਹੋ ਬੈਠੇ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ8 ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਅਸਿਯਾ ਵਿੱਚ ਸਾਡੇ ਉੱਤੇ ਆਣ ਪਈ, ਜੋ ਅਸੀਂ ਆਪਣੀ ਸਹਿਨਸ਼ੀਲਤਾ ਤੋਂ ਬਾਹਰ ਦਬਾਏ ਗਏ ਐਥੋਂ ਤੱਕ ਜੋ ਅਸੀਂ ਜੀਉਣ ਦੀ ਆਸ ਛੱਡ ਬੈਠੇ। Sien die hoofstukਪਵਿੱਤਰ ਬਾਈਬਲ (Revised Common Language North American Edition)8 ਭਰਾਵੋ ਅਤੇ ਭੈਣੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਉੱਤੇ ਹੋਏ ਦੁੱਖਾਂ ਤੋਂ ਅਣਜਾਣ ਰਹੋ ਜਿਹੜੇ ਸਾਨੂੰ ਏਸ਼ੀਆ ਪ੍ਰਾਂਤ ਵਿੱਚ ਸਹਿਣੇ ਪਏ ਕਿਉਂਕਿ ਉੱਥੇ ਸਾਡੇ ਉੱਤੇ ਇੰਨੇ ਦੁੱਖ ਆਏ ਕਿ ਅਸੀਂ ਜੀਵਨ ਦੀ ਆਸ ਹੀ ਛੱਡ ਦਿੱਤੀ ਸੀ । Sien die hoofstukਪੰਜਾਬੀ ਮੌਜੂਦਾ ਤਰਜਮਾ8 ਭਰਾਵੋ ਅਤੇ ਭੈਣੋ ਅਸੀਂ ਇਹ ਨਹੀਂ ਚਾਹੁੰਦੇ, ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਏਸ਼ੀਆ ਵਿੱਚ ਸਾਡੇ ਉੱਤੇ ਆ ਪਈ ਸੀ। ਅਸੀਂ ਬੜੇ ਵੱਡੇ ਦਬਾਅ ਦੇ ਥੱਲੇ ਸੀ, ਜੋ ਸਾਡੀ ਸਹਿਣਸ਼ੀਲਤਾ ਤੋਂ ਬਾਹਰ ਸੀ, ਇੱਥੋ ਤੱਕ ਅਸੀਂ ਜੀਵਨ ਦੀ ਆਸ ਤੱਕ ਖੋ ਦਿੱਤੀ ਸੀ। Sien die hoofstukਪਵਿੱਤਰ ਬਾਈਬਲ8 ਭਰਾਵੋ ਅਤੇ ਭੈਣੋ ਅਸੀਂ ਚਾਹੁੰਦੇ ਹਾਂ, ਕਿ ਤੁਸੀਂ ਅਸਿਯਾ ਦੇ ਪ੍ਰਦੇਸ਼ ਵਿੱਚ ਜਿਹੜੀ ਪਰੇਸ਼ਾਨੀ ਅਸੀਂ ਝੱਲੀ ਹੈ, ਉਸ ਬਾਰੇ ਜਾਣੋ। ਅਸੀਂ ਉੱਥੇ ਬਹੁਤ ਦੁੱਖ ਝੱਲੇ। ਜਿੰਨਾ ਅਸੀਂ ਝੱਲ ਸੱਕੀਏ ਇਹ ਉਸਤੋਂ ਵੱਧੇਰੇ ਸੀ। ਅਸੀਂ ਉਮੀਦ ਵੀ ਛੱਡ ਦਿੱਤੀ ਸੀ ਕਿ ਅਸੀਂ ਜੀਵਾਂਗੇ। Sien die hoofstuk |