ਗਿਣਤੀ 16:40 - ਪਵਿੱਤਰ ਬਾਈਬਲ40 ਉਸ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਉਸ ਨੂੰ ਆਦੇਸ਼ ਦਿੱਤਾ ਸੀ। ਇਹ ਇਸਰਾਏਲ ਦੇ ਲੋਕਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰਨ ਵਾਲਾ ਸੰਕੇਤ ਸੀ ਕਿ ਸਿਰਫ਼ ਹਾਰੂਨ ਦੇ ਪਰਿਵਾਰ ਦੇ ਬੰਦਿਆਂ ਨੂੰ ਹੀ ਯਹੋਵਾਹ ਅੱਗੇ ਧੂਫ਼ ਧੁਖਾਉਣੀ ਚਾਹੀਦੀ ਸੀ। ਹੋਰ ਹਰ ਉਹ ਆਦਮੀ ਜਿਹੜਾ ਯਹੋਵਾਹ ਅੱਗੇ ਧੂਫ਼ ਧੁਖਾਵੇਗਾ ਉਹ ਕੋਰਹ ਅਤੇ ਉਸ ਦੇ ਅਨੁਯਾਈਆਂ ਵਾਂਗ ਮਾਰਿਆ ਜਾਵੇਗਾ। Sien die hoofstukਪਵਿੱਤਰ ਬਾਈਬਲ O.V. Bible (BSI)40 ਕਿ ਓਹ ਇਸਰਾਏਲੀਆਂ ਲਈ ਇੱਕ ਯਾਦਗਾਰੀ ਹੋਵੇ ਤਾਂ ਜੋ ਕੋਈ ਓਪਰਾ ਮਨੁੱਖ ਜਿਹੜਾ ਹਾਰੂਨ ਦੀ ਅੰਸ ਦਾ ਨਾ ਹੋਵੇ ਨੇੜ੍ਹੇ ਆ ਕੇ ਯਹੋਵਾਹ ਦੇ ਅੱਗੇ ਧੂਪ ਨਾ ਧੁਖਾਵੇ ਅਤੇ ਨਾ ਹੀ ਕੋਰਹ ਅਤੇ ਉਸ ਦੀ ਟੋਲੀ ਵਾਂਙੁ ਹੋਵੇ ਜਿਵੇਂ ਯਹੋਵਾਹ ਉਹ ਨੂੰ ਮੂਸਾ ਦੇ ਰਾਹੀਂ ਬੋਲਿਆ ਸੀ।। Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ40 ਇਹ ਇਸਰਾਏਲੀਆਂ ਲਈ ਇੱਕ ਯਾਦਗਾਰੀ ਹੋਵੇ ਅਤੇ ਜੇਕਰ ਕੋਈ ਮਨੁੱਖ ਜੋ ਹਾਰੂਨ ਦੀ ਅੰਸ ਦਾ ਨਾ ਹੋਵੇ, ਉਹ ਯਹੋਵਾਹ ਦੇ ਅੱਗੇ ਧੂਪ ਨਾ ਧੁਖਾਵੇ ਅਜਿਹਾ ਨਾ ਹੋਵੇ ਕਿ ਕੋਰਹ ਅਤੇ ਉਸ ਦੀ ਟੋਲੀ ਵਾਂਗੂੰ ਉਹ ਨਾਸ ਨਾ ਹੋ ਜਾਵੇ, ਜਿਵੇਂ ਯਹੋਵਾਹ ਨੇ ਉਸ ਨੂੰ ਮੂਸਾ ਦੇ ਰਾਹੀਂ ਆਖਿਆ ਸੀ। Sien die hoofstuk |