Aanlyn Bybel

- Advertensies -




ਲੂਕਾ ਦੀ ਇੰਜੀਲ 7:44 - ਪਵਿੱਤਰ ਬਾਈਬਲ

44 ਫ਼ਿਰ ਯਿਸੂ ਉਸ ਔਰਤ ਵੱਲ ਪਰਤਿਆ ਅਤੇ ਸ਼ਮਊਨ ਨੂੰ ਆਖਣ ਲੱਗਾ, “ਤੂੰ ਇਸ ਔਰਤ ਨੂੰ ਵੇਖ ਰਿਹਾ ਹੈਂ? ਜਦੋਂ ਮੈਂ ਤੇਰੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਉਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਨ੍ਹਾਂ ਨੂੰ ਸੁਕਾਇਆ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

44 ਫੇਰ ਉਸ ਤੀਵੀਂ ਦੀ ਵੱਲ ਮੂੰਹ ਫੇਰ ਕੇ ਸ਼ਮਊਨ ਨੂੰ ਕਿਹਾ, ਤੂੰ ਇਹ ਤੀਵੀਂ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਆਇਆ, ਤੈਂ ਮੇਰੇ ਪੈਰਾਂ ਦੇ ਲਈ ਪਾਣੀ ਨਾ ਦਿੱਤਾ ਪਰ ਇਹ ਨੇ ਮੇਰੇ ਪੈਰ ਅੰਝੂਆਂ ਨਾਲ ਭੇਵੇ ਅਤੇ ਆਪਣੇ ਵਾਲਾਂ ਨਾਲ ਪੂੰਝੇ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

44 ਫਿਰ ਉਸ ਨੇ ਔਰਤ ਵੱਲ ਮੂੰਹ ਫੇਰ ਕੇ ਸ਼ਮਊਨ ਨੂੰ ਕਿਹਾ, ਤੂੰ ਇਸ ਔਰਤ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਆਇਆ ਪਰ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਇਸ ਨੇ ਮੇਰੇ ਪੈਰ ਹੰਝੂਆਂ ਨਾਲ ਧੋਤੇ ਅਤੇ ਆਪਣੇ ਵਾਲਾਂ ਨਾਲ ਪੂੰਝੇ ਹਨ।

Sien die hoofstuk Kopieer

ਪਵਿੱਤਰ ਬਾਈਬਲ (Revised Common Language North American Edition)

44 ਫਿਰ ਯਿਸੂ ਨੇ ਉਸ ਔਰਤ ਵੱਲ ਇਸ਼ਾਰਾ ਕਰਦੇ ਹੋਏ ਸ਼ਮਊਨ ਨੂੰ ਕਿਹਾ, “ਕੀ ਤੂੰ ਇਸ ਔਰਤ ਨੂੰ ਦੇਖ ਰਿਹਾ ਹੈਂ ? ਮੈਂ ਤੇਰੇ ਘਰ ਆਇਆ ਹਾਂ । ਤੂੰ ਮੇਰੇ ਪੈਰ ਧੋਣ ਲਈ ਪਾਣੀ ਤੱਕ ਨਾ ਦਿੱਤਾ ਪਰ ਇਸ ਔਰਤ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਭਿਉਂਏ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝੇ ।

Sien die hoofstuk Kopieer

ਪੰਜਾਬੀ ਮੌਜੂਦਾ ਤਰਜਮਾ

44 ਤਦ ਉਹ ਔਰਤ ਵੱਲ ਮੁੜੇ ਅਤੇ ਸ਼ਿਮਓਨ ਨੂੰ ਕਿਹਾ, “ਕੀ ਤੁਸੀਂ ਇਸ ਔਰਤ ਨੂੰ ਵੇਖ ਰਹੇ ਹੋ? ਮੈਂ ਤੁਹਾਡੇ ਘਰ ਆਇਆ। ਤੁਸੀਂ ਮੈਨੂੰ ਮੇਰੇ ਪੈਰ ਧੋਣ ਲਈ ਕੋਈ ਪਾਣੀ ਨਹੀਂ ਦਿੱਤਾ ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ।

Sien die hoofstuk Kopieer

Punjabi Standard Bible

44 ਫਿਰ ਯਿਸੂ ਨੇ ਉਸ ਔਰਤ ਵੱਲ ਮੁੜ ਕੇ ਸ਼ਮਊਨ ਨੂੰ ਕਿਹਾ,“ਤੂੰ ਇਸ ਔਰਤ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਵਿੱਚ ਆਇਆ ਪਰ ਤੂੰ ਮੇਰੇ ਪੈਰਾਂ ਲਈ ਪਾਣੀ ਨਾ ਦਿੱਤਾ; ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਭਿਓਂਏ ਅਤੇ ਆਪਣੇ ਵਾਲਾਂ ਨਾਲ ਪੂੰਝੇ।

Sien die hoofstuk Kopieer




ਲੂਕਾ ਦੀ ਇੰਜੀਲ 7:44

Volg ons:

Advertensies


Advertensies