ਅਸਤਰ 1:19 - ਪਵਿੱਤਰ ਬਾਈਬਲ19 “ਇਸ ਲਈ ਜੇਕਰ ਪਾਤਸ਼ਾਹ ਨੂੰ ਇਹ ਸੁਝਾਵ ਚੰਗਾ ਲੱਗੇ, ਤਾਂ ਉਸ ਦੇ ਵੱਲੋਂ ਇਸ ਸ਼ਾਹੀ ਹੁਕਮ ਦਾ ਐਲਾਨ ਕੀਤਾ ਜਾਵੇ ਅਤੇ ਇਹ ਫਾਰਸ ਅਤੇ ਮਾਦਾ ਦੇ ਕਨੂੰਨਾਂ ਵਿੱਚ ਲਿਖਿਆ ਜਾਵੇ ਜੋ ਬਦਲਿਆ ਨਹੀਂ ਜਾ ਸੱਕਦਾ। ਤੇ ਸ਼ਾਹੀ ਐਲਾਨ ਇਹ ਹੋਵੇ ਕਿ ਰਾਣੀ ਵਸ਼ਤੀ ਹੁਣ ਕਦੇ ਪਾਤਸ਼ਾਹ ਅਹਸ਼ਵੇਰੋਸ਼ ਦੇ ਸਨਮੁੱਖ ਪ੍ਰਗਟ ਨਾ ਹੋਵੇ ਅਤੇ ਜਿਹੜੀ ਉਸ ਤੋਂ ਚੰਗੀ ਹੋਵੇ ਪਾਤਸ਼ਾਹ ਇਹ ਪਦਵੀ ਉਸ ਨੂੰ ਦੇ ਦੇਵੇ। Sien die hoofstukਪਵਿੱਤਰ ਬਾਈਬਲ O.V. Bible (BSI)19 ਜੇ ਕਰ ਪਾਤਸ਼ਾਹ ਨੂੰ ਗੱਲ ਚੰਗੀ ਲੱਗੇ ਤਾਂ ਉਸ ਦੀ ਵੱਲੋਂ ਇੱਕ ਸ਼ਾਹੀ ਹੁਕਮ ਨਿਕਲੇ ਅਤੇ ਉਹ ਫਾਰਸੀਆਂ ਅਤੇ ਸ਼ਾਹੀ ਮਾਦੀਆਂ ਦੇ ਕਾਨੂੰਨਾਂ ਵਿੱਚ ਲਿਖਿਆ ਜਾਵੇ ਤਾਂ ਜੋ ਉਹ ਨਾ ਬਦਲੇ ਕਿ ਅੱਗੇ ਨੂੰ ਵਸਤੀ ਮਲਕਾ ਅਹਸ਼ਵੇਰੋਸ ਪਾਤਸ਼ਾਹ ਦੇ ਸਨਮੁਖ ਕਦੀ ਨਾ ਆਵੇ ਅਤੇ ਪਾਤਸ਼ਾਹ ਉਸ ਦੀ ਪਦਵੀ ਕਿਸੇ ਹੋਰ ਨੂੰ ਦੇ ਦੇਵੇ ਜਿਹੜੀ ਉਸ ਤੋਂ ਚੰਗੀ ਹੋਵੇ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ19 ਜੇਕਰ ਰਾਜਾ ਨੂੰ ਇਹ ਗੱਲ ਚੰਗੀ ਲੱਗੇ ਤਾਂ ਉਸ ਦੀ ਵੱਲੋਂ ਇੱਕ ਸ਼ਾਹੀ ਹੁਕਮ ਜਾਰੀ ਕੀਤਾ ਜਾਵੇ, ਅਤੇ ਉਹ ਫ਼ਾਰਸੀਆਂ ਅਤੇ ਮਾਦੀਆਂ ਦੇ ਕਨੂੰਨਾਂ ਵਿੱਚ ਲਿਖਿਆ ਵੀ ਜਾਵੇ ਤਾਂ ਜੋ ਉਸ ਨੂੰ ਬਦਲਿਆ ਨਾ ਜਾ ਸਕੇ ਕਿ ਹੁਣ ਤੋਂ ਰਾਣੀ ਵਸ਼ਤੀ ਰਾਜਾ ਅਹਸ਼ਵੇਰੋਸ਼ ਦੇ ਸਨਮੁਖ ਕਦੀ ਨਾ ਆਵੇ, ਅਤੇ ਰਾਜਾ ਉਸ ਦੀ ਸ਼ਾਹੀ ਪਦਵੀ ਕਿਸੇ ਹੋਰ ਨੂੰ ਦੇ ਦੇਵੇ ਜਿਹੜੀ ਉਸ ਤੋਂ ਚੰਗੀ ਹੋਵੇ। Sien die hoofstuk |