Aanlyn Bybel

- Advertensies -




ਅਫ਼ਸੁਸ 2:3 - ਪਵਿੱਤਰ ਬਾਈਬਲ

3 ਪਿੱਛਲੇ ਸਮਿਆਂ ਵਿੱਚ, ਅਸੀਂ ਸਾਰੇ ਉਸੇ ਤਰ੍ਹਾਂ ਰਹੇ ਜਿਵੇਂ ਉਹ ਲੋਕ ਰਹੇ। ਅਸੀਂ ਆਪਣੇ ਪਾਪੀ ਆਪਿਆਂ ਨੂੰ ਸੰਤੁਸ਼ਟ ਕਰ ਰਹੇ ਸਾਂ। ਅਸੀਂ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦੀ ਸਾਡੇ ਤਨਾਂ ਅਤੇ ਮਨਾਂ ਨੇ ਕਰਨ ਦੀ ਇੱਛਾ ਕੀਤੀ। ਜਦੋਂ ਅਸੀਂ ਅਜਿਹੀ ਜ਼ਿੰਦਗੀ ਜਿਉਂ ਰਹੇ ਸਾਂ, ਅਸੀਂ ਪਰਮੇਸ਼ੁਰ ਦੇ ਕ੍ਰੋਧ ਦਾ ਸਾਹਮਣਾ ਕਰਨ ਵਾਲੇ ਸਾਂ ਕਿਉਂਕਿ ਅਸੀਂ ਦੁਸ਼ਟ ਲੋਕ ਸੀ। ਅਸੀਂ ਹੋਰਨਾਂ ਸਾਰੇ ਲੋਕਾਂ ਵਰਗੇ ਸਾਂ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

3 ਅਤੇ ਉਨ੍ਹਾਂ ਵਿੱਚ ਅਸੀਂ ਵੀ ਸੱਭੋ ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾਂ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਙੁ ਆਪਣੇ ਸੁਭਾਉ ਕਰਕੇ ਗਜ਼ਬ ਦੇ ਪੁੱਤ੍ਰ ਸਾਂ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

3 ਉਹਨਾਂ ਵਿੱਚ ਅਸੀਂ ਸਾਰੇ ਪਹਿਲਾਂ ਆਪਣੇ ਸਰੀਰ ਦੀ ਕਾਮਨਾ ਵਿੱਚ ਦਿਨ ਗੁਜਾਰਦੇ, ਸਰੀਰਕ ਅਤੇ ਮਨ ਦੀ ਇਛਾਵਾਂ ਨੂੰ ਪੂਰਾ ਕਰਦੇ ਸੀ ਅਤੇ ਦੂਜਿਆਂ ਦੀ ਤਰ੍ਹਾਂ ਸੁਭਾਅ ਤੋਂ ਕ੍ਰੋਧ ਦੀ ਸੰਤਾਨ ਸੀ!

Sien die hoofstuk Kopieer

ਪਵਿੱਤਰ ਬਾਈਬਲ (Revised Common Language North American Edition)

3 ਇੱਕ ਸਮਾਂ ਸੀ ਜਦੋਂ ਅਸੀਂ ਵੀ ਉਹਨਾਂ ਵਰਗੇ ਸੀ । ਅਸੀਂ ਵੀ ਆਪਣੀਆਂ ਸਰੀਰਕ ਕਾਮਨਾਵਾਂ ਦੇ ਵਿੱਚ ਫਸੇ ਹੋਏ ਸੀ ਅਤੇ ਆਪਣੇ ਸਰੀਰ ਅਤੇ ਮਨ ਦੀ ਇੱਛਾ ਦੇ ਅਨੁਸਾਰ ਚੱਲਦੇ ਸੀ । ਇਸ ਤਰ੍ਹਾਂ ਅਸੀਂ ਵੀ ਦੂਜਿਆਂ ਵਾਂਗ ਪਰਮੇਸ਼ਰ ਦੇ ਕ੍ਰੋਧ ਦੇ ਹੱਕਦਾਰ ਸੀ ।

Sien die hoofstuk Kopieer

ਪੰਜਾਬੀ ਮੌਜੂਦਾ ਤਰਜਮਾ

3 ਅਸੀਂ ਸਾਰੇ ਇੱਕ ਸਮੇਂ ਉਨ੍ਹਾਂ ਦੇ ਵਿੱਚ ਰਹਿੰਦੇ ਸੀ, ਆਪਣੇ ਸਰੀਰ ਦੀ ਲਾਲਸਾ ਨੂੰ ਸੰਤੁਸ਼ਟ ਕਰਦੇ ਸੀ ਅਤੇ ਮਨ ਦੀਆਂ ਇੱਛਾਵਾਂ ਅਤੇ ਕਾਮਨਾਵਾਂ ਦੀ ਪਾਲਣ ਕਰਦੇ ਸੀ। ਬਾਕੀ ਲੋਕਾਂ ਵਾਂਗ, ਅਸੀਂ ਸੁਭਾਅ ਦੁਆਰਾ ਪਰਮੇਸ਼ਵਰ ਦੇ ਕ੍ਰੋਧ ਦੇ ਹੱਕਦਾਰ ਸੀ।

Sien die hoofstuk Kopieer

Punjabi Standard Bible

3 ਪਹਿਲਾਂ ਅਸੀਂ ਸਭ ਵੀ ਆਪਣੇ ਸਰੀਰ ਦੀਆਂ ਲਾਲਸਾਵਾਂ ਦੇ ਅਨੁਸਾਰ ਸਰੀਰ ਅਤੇ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਦਿਆਂ ਇਨ੍ਹਾਂ ਵਿੱਚ ਜੀਵਨ ਗੁਜ਼ਾਰਦੇ ਸੀ ਅਤੇ ਹੋਰਨਾਂ ਵਾਂਗ ਸੁਭਾਅ ਤੋਂ ਹੀ ਕ੍ਰੋਧ ਦੀ ਸੰਤਾਨ ਸੀ।

Sien die hoofstuk Kopieer




ਅਫ਼ਸੁਸ 2:3

Volg ons:

Advertensies


Advertensies