ਕੁਲੁੱਸੈ 2:18 - ਪਵਿੱਤਰ ਬਾਈਬਲ18 ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।” ਉਹ ਲੋਕ ਮੂਰੱਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ। Sien die hoofstukਪਵਿੱਤਰ ਬਾਈਬਲ O.V. Bible (BSI)18 ਕੋਈ ਮਨੁੱਖ ਅਧੀਨਤਾਈ ਅਤੇ ਦੂਤਾਂ ਦੀ ਪੂਜਾ ਨੂੰ ਪਸੰਦ ਕਰ ਕੇ ਤੁਹਾਨੂੰ ਇਨਾਮ ਤੋਂ ਕਿਤੇ ਸੱਖਣਿਆਂ ਨਾ ਰੱਖੇ ਜਿਹੜਾ ਆਪਣੀ ਸਰੀਰਕ ਬੁੱਧ ਤੋਂ ਅਕਾਰਥ ਫੁੱਲ ਕੇ ਵੇਖੀਆਂ ਹੋਈਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਕੋਈ ਮਨੁੱਖ ਅਧੀਨਤਾਈ ਅਤੇ ਦੂਤਾਂ ਦੀ ਪੂਜਾ ਨੂੰ ਪਸੰਦ ਕਰ ਕੇ ਤੁਹਾਨੂੰ ਇਨਾਮ ਤੋਂ ਕਿਤੇ ਵਾਂਝਾ ਨਾ ਰੱਖੇ ਜਿਹੜਾ ਆਪਣੀ ਸਰੀਰਕ ਬੁੱਧ ਤੋਂ ਅਕਾਰਥ ਫੁੱਲ ਕੇ ਵੇਖੀਆਂ ਹੋਈਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ। Sien die hoofstukਪਵਿੱਤਰ ਬਾਈਬਲ (Revised Common Language North American Edition)18 ਕੋਈ ਵੀ ਜਿਹੜਾ ਝੂਠੀ ਨਿਮਰਤਾ ਵਿੱਚ ਅਨੰਦ ਮਾਣਦਾ ਅਤੇ ਸਵਰਗਦੂਤਾਂ ਦੀ ਪੂਜਾ ਕਰਦਾ ਹੈ, ਅਜਿਹਾ ਮਨੁੱਖ ਆਪਣੇ ਸੰਸਾਰਕ ਅਨੁਭਵਾਂ ਉੱਤੇ ਸ਼ੇਖੀ ਮਾਰਦਾ ਹੈ ਅਤੇ ਉਸ ਦਾ ਸੰਸਾਰਕ ਮਨ ਵਿਅਰਥ ਵਿਚਾਰਾਂ ਉੱਤੇ ਘਮੰਡ ਕਰਦਾ ਹੈ, ਉਹ ਤੁਹਾਨੂੰ ਇਨਾਮ ਤੋਂ ਵਾਂਝਾ ਨਾ ਕਰੇ । Sien die hoofstukਪੰਜਾਬੀ ਮੌਜੂਦਾ ਤਰਜਮਾ18 ਕੋਈ ਵੀ, ਜੋ ਨਿਮਰਤਾ ਦੇ ਪ੍ਰਦਰਸ਼ਨ ਅਤੇ ਦੂਤਾਂ ਦੀ ਪੂਜਾ ਵਿੱਚ ਲੀਨ ਹੈ, ਤੁਹਾਨੂੰ ਤੁਹਾਡੇ ਇਨਾਮ ਤੋਂ ਦੂਰ ਨਾ ਕਰੇ। ਅਜਿਹਾ ਵਿਅਕਤੀ ਆਪਣੇ ਦੇਖੇ ਹੋਏ ਬ੍ਰਹਮ ਦਰਸ਼ਨਾਂ ਦਾ ਵਿਸਥਾਰ ਨਾਲ ਵਰਣਨ ਕਰਦਾ ਹੈ ਅਤੇ ਖੋਖਲੀ ਦੁਨਿਆਵੀ ਸਮਝ ਨਾਲ ਫੁੱਲਿਆ ਹੋਇਆ ਹੈ। Sien die hoofstukPunjabi Standard Bible18 ਕੋਈ ਮਨੁੱਖ ਆਪਣੀ ਝੂਠੀ ਦੀਨਤਾ ਅਤੇ ਦੂਤਾਂ ਦੀ ਉਪਾਸਨਾ ਦੁਆਰਾ ਤੁਹਾਨੂੰ ਇਨਾਮ ਤੋਂ ਵਾਂਝਾ ਨਾ ਕਰ ਦੇਵੇ; ਅਜਿਹਾ ਮਨੁੱਖ ਵੇਖੀਆਂ ਹੋਈਆਂ ਗੱਲਾਂ ਵਿੱਚ ਲੱਗਾ ਰਹਿੰਦਾ ਹੈ ਅਤੇ ਆਪਣੀ ਸਰੀਰਕ ਸਮਝ ਉੱਤੇ ਵਿਅਰਥ ਘਮੰਡ ਕਰਦਾ ਹੈ। Sien die hoofstuk |