2 ਕੁਰਿੰਥੀ 1:9 - ਪਵਿੱਤਰ ਬਾਈਬਲ9 ਅਸੀਂ ਸੱਚਮੁੱਚ ਸਾਡੇ ਦਿਲਾਂ ਵਿੱਚ ਸੋਚ ਲਿਆ ਸੀ ਕਿ ਸਾਨੂੰ ਮਰਨ ਦੀ ਸਜ਼ਾ ਦਿੱਤੀ ਗਈ ਸੀ। ਪਰ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਆਪਣੇ-ਆਪ ਵਿੱਚ ਯਕੀਨ ਨਾ ਕਰੀਏ। ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਪਰਮੇਸ਼ੁਰ ਵਿੱਚ ਯਕੀਨ ਰੱਖ ਸੱਕੀਏ ਜਿਹੜਾ ਲੋਕਾਂ ਨੂੰ ਮੁਰਦਿਆਂ ਵਿੱਚੋਂ ਜਿਵਾਲਦਾ ਹੈ। Sien die hoofstukਪਵਿੱਤਰ ਬਾਈਬਲ O.V. Bible (BSI)9 ਸਗੋਂ ਅਸੀਂ ਆਪੇ ਆਪਣੇ ਆਪ ਵਿੱਚ ਮੌਤ ਦਾ ਹੁਕਮ ਪਾ ਚੁੱਕੇ ਹਾਂ ਭਈ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ੁਰ ਦਾ ਜਿਹੜਾ ਮੁਰਦਿਆਂ ਨੂੰ ਜੁਆਲਦਾ ਹੈ ਆਸਰਾ ਰੱਖੀਏ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ9 ਸਗੋਂ ਅਸੀਂ ਆਪਣੇ ਆਪ ਵਿੱਚ ਮੌਤ ਦਾ ਹੁਕਮ ਪਾ ਚੁੱਕੇ ਹਾਂ, ਜੋ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ੁਰ ਦਾ ਜਿਹੜਾ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ ਆਸਰਾ ਰੱਖੀਏ। Sien die hoofstukਪਵਿੱਤਰ ਬਾਈਬਲ (Revised Common Language North American Edition)9 ਉਸ ਸਮੇਂ ਅਸੀਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਸਾਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ ਪਰ ਇਹ ਸਭ ਇਸ ਲਈ ਹੋਇਆ ਕਿ ਅਸੀਂ ਆਪਣੇ ਉੱਤੇ ਭਰੋਸਾ ਨਾ ਰੱਖੀਏ ਸਗੋਂ ਉਸ ਪਰਮੇਸ਼ਰ ਉੱਤੇ ਭਰੋਸਾ ਰੱਖੀਏ ਜਿਹੜੇ ਮੁਰਦਿਆਂ ਨੂੰ ਜਿਊਂਦਾ ਕਰਦੇ ਹਨ । Sien die hoofstukਪੰਜਾਬੀ ਮੌਜੂਦਾ ਤਰਜਮਾ9 ਦਰਅਸਲ, ਅਸੀਂ ਇਹ ਮਹਿਸੂਸ ਕੀਤਾ ਕਿ ਜਿਵੇਂ ਸਾਨੂੰ ਮੌਤ ਦੀ ਸਜ਼ਾ ਮਿਲ ਗਈ ਹੈ। ਪਰ ਇਹ ਇਸ ਲਈ ਹੋਇਆ ਤਾਂ ਕਿ ਅਸੀਂ ਆਪਣੇ ਉੱਤੇ ਨਹੀਂ ਸਗੋਂ ਪਰਮੇਸ਼ਵਰ ਉੱਤੇ ਭਰੋਸਾ ਕਰੀਏ, ਜੋ ਮੁਰਦਿਆਂ ਨੂੰ ਜੀਉਂਦਾ ਕਰਦਾ ਹੈ। Sien die hoofstukPunjabi Standard Bible9 ਬਲਕਿ ਅਸੀਂ ਆਪਣੇ ਮਨ ਵਿੱਚ ਸੋਚਿਆ ਕਿ ਸਾਡੇ ਲਈ ਮੌਤ ਦੀ ਆਗਿਆ ਹੋ ਚੁੱਕੀ ਹੈ ਤਾਂਕਿ ਅਸੀਂ ਆਪਣੇ ਆਪ 'ਤੇ ਨਹੀਂ, ਸਗੋਂ ਉਸ ਪਰਮੇਸ਼ਰ ਉੱਤੇ ਭਰੋਸਾ ਰੱਖੀਏ ਜਿਹੜਾ ਮੁਰਦਿਆਂ ਨੂੰ ਜਿਵਾਉਂਦਾ ਹੈ। Sien die hoofstuk |