ਫ਼ਿਲਿੱਪੈ 3:8 - ਪਵਿੱਤਰ ਬਾਈਬਲ (Revised Common Language North American Edition)8 ਇਹ ਹੀ ਨਹੀਂ, ਮੈਂ ਇਹ ਜਾਣਦੇ ਹੋਏ ਕਿ ਮਸੀਹ ਯਿਸੂ ਸਭ ਚੀਜ਼ਾਂ ਨਾਲੋਂ ਉੱਤਮ ਹਨ, ਉਹਨਾਂ ਦੇ ਕਾਰਨ ਮੈਂ ਸਭ ਚੀਜ਼ਾਂ ਨੂੰ ਹਾਨੀ ਸਮਝਦਾ ਹਾਂ ਅਤੇ ਮੈਂ ਸਭ ਕੁਝ ਤਿਆਗ ਦਿੱਤਾ ਹੈ । ਮੈਂ ਇਹਨਾਂ ਚੀਜ਼ਾਂ ਨੂੰ ਕੂੜਾ ਸਮਝਦਾ ਹਾਂ ਤਾਂ ਜੋ ਇਹਨਾਂ ਦੇ ਬਦਲੇ ਮੈਨੂੰ ਮਸੀਹ ਮਿਲ ਜਾਣ, Sien die hoofstukਪਵਿੱਤਰ ਬਾਈਬਲ O.V. Bible (BSI)8 ਸਗੋਂ ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ8 ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ। Sien die hoofstukਪੰਜਾਬੀ ਮੌਜੂਦਾ ਤਰਜਮਾ8 ਹੋਰ ਕੀ ਹੈ, ਮੈਂ ਹਰ ਚੀਜ਼ ਨੂੰ ਨੁਕਸਾਨ ਸਮਝਦਾ ਹਾਂ ਕਿਉਂਕਿ ਮੇਰੇ ਪ੍ਰਭੂ ਮਸੀਹ ਯਿਸ਼ੂ ਨੂੰ ਜਾਣਨ ਦੀ ਉੱਤਮ ਕੀਮਤ ਦੇ ਕਾਰਨ, ਜਿਸਦੇ ਲਈ ਮੈਂ ਸਭ ਕੁਝ ਗੁਆ ਦਿੱਤਾ ਹੈ। ਮੈਂ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ, ਤਾਂ ਜੋ ਮੈਂ ਮਸੀਹ ਨੂੰ ਪ੍ਰਾਪਤ ਕਰ ਲਵਾਂ Sien die hoofstukPunjabi Standard Bible8 ਬਲਕਿ ਇਸ ਤੋਂ ਵੀ ਵਧਕੇ, ਮੈਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾ ਦੇ ਕਾਰਨ ਸਭ ਗੱਲਾਂ ਨੂੰ ਹਾਨੀ ਦੀਆਂ ਸਮਝਦਾ ਹਾਂ ਜਿਸ ਦੀ ਖਾਤਰ ਮੈਂ ਸਭਨਾਂ ਗੱਲਾਂ ਦੀ ਹਾਨੀ ਝੱਲੀ; ਮੈਂ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਤਾਂਕਿ ਮੈਂ ਮਸੀਹ ਨੂੰ ਪਾ ਲਵਾਂ Sien die hoofstukਪਵਿੱਤਰ ਬਾਈਬਲ8 ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਉੱਤਮਤਾਈ ਦੇ ਕਾਰਣ ਅੱਜ ਤੱਕ ਸਭ ਕਾਸੇ ਨੂੰ ਹੀਣ ਸਮਝਦਾ ਹਾਂ। ਉਸੇ ਲਈ ਮੈਂ ਸਭ ਕਾਸੇ ਨੂੰ ਤਿਆਗ ਦਿੱਤਾ ਹੈ। ਅਤੇ ਮੈਂ ਸਭ ਕਾਸੇ ਨੂੰ ਕੂੜਾ ਹੀ ਸਮਝਣ ਲੱਗਾ ਹਾਂ ਤਾਂ ਕਿ ਮੈਂ ਮਸੀਹ ਨੂੰ ਪਾ ਸੱਕਾਂ। Sien die hoofstuk |